22 Vows of Babasaheb Ambedkar in Punjabi


ਡਾਕਟਰ ਭੀਮ ਰਾਓ ਅੰਬੇਦਕਰ ਦੀਆਂ 22  ਕਸਮਾਂ
14 ਅਕਤੂਬਰ 1956 ਨੂੰ ਡਾਕਟਰ ਭੀਮ ਰਾਓ ਅੰਬੇਡਕਰ ਨੇ ਦੀਕਸ਼ਾ ਭੂਮੀ, ਨਾਗਪੁਰ ਵਿੱਚ 22 ਕਸਮਾਂ ਤੈਅ ਕੀਤੀਆਂ ਸਨ।

1. ਮੈਂ ਬ੍ਰਹਮਾ, ਵਿਸ਼ਣੂ ਅਤੇ ਮਹੇਸ਼ ਨੂੰ ਨਾ ਰੱਬ ਮੰਨਾਗਾਂ ਅਤੇ ਨਾ ਹੀ ਉਹਨਾਂ ਦੀ ਪੂਜਾ ਕਰਾਂਗਾ।

2. ਮੈਂ ਰਾਮ ਅਤੇ ਕ੍ਰਿਸ਼ਨ  ਨੂੰ ਨਾ ਰੱਬ ਮੰਨਾਗਾਂ ਅਤੇ ਨਾ ਹੀ ਉਹਨਾਂ ਦੀ ਪੂਜਾ ਕਰਾਂਗਾ।

3. ਮੈ ਨਾ ਗੋਰੀ-ਗਣੇਸ਼ ਅਤੇ ਨਾ ਹੀ ਹਿੰਦੂ ਧਰਮ ਦੇ ਹੋਰ ਦੇਵੀ-ਦੇਵਤਿਆਂ ਵਿੱਚ ਯਕੀਨ ਕਰਾਂਗਾ ਅਤੇ ਨਾ ਹੀ ਮੈਂ ਉਹਨਾਂ ਦੀ ਪੂਜਾ ਕਰਾਂਗਾ।

4. ਮੈਂ ਰੱਬ ਦੇ ਅਵਤਾਰ ਵਿੱਚ ਯਕੀਨ ਨਹੀਂ ਕਰਾਂਗਾ।

5.  ਬੁੱਧ, ਵਿਸ਼ਣੂ ਦਾ ਅਵਤਾਰ ਹੈ ਮੈ ਇਸ ਗੱਲ ਵਿੱਚ ਯਕੀਨ ਨਹੀਂ ਕਰਦਾ ਅਤੇ ਇਸਨੂੰ ਝੂਠ ਅਤੇ ਪਾਗਲਪਨ ਵਾਲਾ ਪ੍ਰਚਾਰ ਮੰਨਦਾ ਹਾਂ।

6. ਮੈਂ ਸ਼ਰਾਧ ਨਹੀਂ ਕਰਾਂਗਾ ਅਤੇ ਨਾ ਹੀ ਪਿੰਡ ਦਾਨ ਕਰਾਂਗਾ।

7. ਮੈਂ ਇਸ ਤਰ੍ਹਾਂ ਦੀ ਕੁਝ ਵੀ ਨਹੀਂ ਕਰਾਂਗਾ ਜਿਹੜਾ ਬੁੱਧ ਦੇ ਧੰਮ ਦੇ ਖਿਲਾਫ਼ ਜਾਂ ਉਸਤੋ ਅਲੱਗ ਹੋਵੇਗਾ।

8. ਮੈਂ ਇਸ ਤਰ੍ਹਾਂ ਦੀ ਕੋਈ ਵੀ ਰਸਮ ਨਹੀਂ ਕਰਾਗਾਂ, ਜਿਸਨੂੰ ਬ੍ਰਾਹਮਣਾਂ ਵਲੋਂ ਕੀਤਾ ਜਾਵੇਗਾ।

9. ਮੈ ਮੰਨਦਾ ਹਾਂ ਕਿ ਸਾਰੇ ਇਨਸਾਨ ਬਰਾਬਰ ਹਨ।

10. ਮੈ ਬਰਾਬਰੀ ਲਿਆਉਣ ਲਈ ਕੌਸ਼ਿਸ਼ ਕਰਾਂਗਾ।

11. ਮੈਂ ਬੁੱਧ ਵਲੋ ਦੱਸੇ ਗਏ 8 (ਅਸ਼ਟਾਗ) ਮਾਰਗੀ ਰਾਹ ਉੱਤੇ ਚੱਲਾਗਾਂ।

12. ਮੈਂ ਬੁੱਧ ਵਲੋਂ ਦੱਸੀਆਂ ਗਈਆਂ 10 ਪਰਮਿਤਾ ਉੱਤੇ ਚੱਲਾਗਾਂ।

13. ਮੈਂ ਸਾਰੇ ਪ੍ਰਾਣੀਆਂ ਲਈ ਪਿਆਰ ਅਤੇ ਦਿਆ ਰੱਖਾਗਾਂ।

14. ਮੈਂ ਚੋਰੀ ਨਹੀਂ ਕਰਾਂਗਾ।

15. ਮੈਂ ਝੂਠ ਨਹੀਂ ਬੋਲਾਗਾ।

16 ਮੈਂ ਕੋਈ ਵੀ ਯੌਨ ਦੁਰਾਚਾਰ ਨਹੀਂ ਕਰਾਂਗਾ।

17. ਮੈਂ ਸ਼ਰਾਬ ਦਾ ਸੇਵਨ ਨਹੀਂ ਕਰਾਗਾਂ।

18. ਮੈਂ ਬੁੱਧੀ, ਨੇਕੀ ਅਤੇ ਦਿਯਾਲਤਾ ਦੇ ਸਿਧਾਤਾਂ ਉੱਤੇ ਜੀਵਨ ਜੀਵਾਗਾਂ।

19. ਮੈਂ ਹਿੰਦੂ ਧਰਮ ਨੂੰ ਤਿਆਗਦਾ ਹਾਂ ਜਿਹੜਾ ਮੇਰੀ ਮਨੁੱਖ ਦੇ ਰੂਪ ਵਿੱਚ ਤਰੱਕੀ ਦੇ ਰਾਹ ਵਿੱਚ ਵੱਡੀ ਰੁਕਾਵਟ ਹੈ, ਜਿਸਨੇ ਇਨਸਾਨਾਂ ਨੂੰ ਕਦੇ ਵੀ ਬਰਾਬਰ ਨਹੀਂ ਮੰਨਿਆ. ਮੈਂ ਬੁੱਧ ਦੇ ਧੰਮ ਨੂੰ ਸਵੀਕਾਰ ਕਰਦਾ ਹਾਂ।

20. ਮੇਰਾ ਪੂਰੀ ਤਰ੍ਹਾਂ ਮੰਨਣਾ ਹੈ ਕਿ ਬੁੱਧ ਦਾ ਧੰਮਾਂ ਹੀ ਇੱਕੋ-ਇੱਕ ਸੱਚਾ ਧਰਮ ਹੈ।

21. ਮੈ ਵਿਸ਼ਵਾਸ਼ ਕਰਦਾ ਹਾਂ ਕਿ ਮੈਂ ਨਵਾਂ ਜਨਮ ਲੈ ਰਿਹਾ ਹਾਂ।

22. ਮੈਂ ਸੰਕਲਪ ਲੈਦਾ ਹਾਂ ਕਿ ਹੁਣ ਤੋ ਮੈਂ ਬੁੱਧ ਦੀਆਂ ਸਿੱਖਿਆਵਾਂ ਦੇ ਅਨੁਸਾਰ ਚੱਲਾਗਾਂ।

Translated from English to Punjabi by Sandeep Singh.

Editor’s note – This is a working draft. Please let us know if you find any error in the translation or would like to suggest another word for better understanding. Thank you.

Sponsored Content

1 comment

Add yours

+ Leave a Comment